User Manual >
English
ਯੂਜ਼ਰ ਗਾਈਡ ਦੀ ਮਦਦ >
ਪੰਜਾਬੀ, ਆਟੋ ਅਨੁਵਾਦ
ਜਲਦ ਮਦਦ
ਇਨਪੁਟ
- ਕਈ ਕੀਬੋਰਡ ਬਟਨ ਦੇਰੀ ਤੋ ਬਾਅਦ ਵਾਧੂ ਚੋਣਾਂ ਨਾਲ ਪਾਪਅਪ ਦਿਖਾਉਣਗੇ , ਕੀਬੋਰਡ ਮੈਪ ਦੇਖੋ ।
- ਉਪਲਭਦ ਐਂਟਰੀਆਂ ਵਿਚ ਜਾਣ ਲਈ ਇੱਕ ਹੀ ਕੀ ਨੂੰ ਬਾਰ ਬਾਰ ਦਬਾਓ (ਜਿਵੇਂ ਕੀ x->y->z)।
- ਹਾਈਪਰਬੋਲਿਕ ਫਲਨਾ ਵਿੱਚ ਸਵਿਚ ਕਰਨ ਲਈ e ਨੂੰ ਦੱਬ ਕੇ ਰਖੋ |
- ਤਿਕੋਣਮਿਤੀ ਫਲਨਾ ਤੇ ਵਾਪਿਸ ਜਾਣ ਲਈ π ਨੂੰ ਦੱਬ ਕੇ ਰਖੋ ।
- ਸਾਰੇ ਵਿਅੰਜਨਾਂ ਨੂੰ ਮਿਟਾਉਣ ਲਈ ਉੱਪਰ ਸੱਜੇ ਪਾਸੇ ਮੌਜੂਦ ਕਲੀਅਰ ਬਟਨ C ਨੂੰ ਦੱਬ ਕੇ ਰਖੋ ।
- ਨਤੀਜੇ ਦੇਖਣ ਲਈ = ਜਾਂ enter ਨਾਂ ਵਰਤੋ। ਨਤੀਜੇ ਆਪਣੇ ਆਪ ਦਿਖ ਜਾਣਗੇ ।
ਕੀਬੋਰਡ ਮੈਪ
ਗ੍ਰਾਫ਼
- ਡਿਸਪਲੇ ਹੋਣ ਵਾਲੇ x ਦੇ ਫਲਨਾ ਨੂੰ ਦਰਜ ਕਰੋ, ਜਿਵੇਂ ਕੀ sin x।
- ਜਿਆਦਾ ਫਲਨ ਜੋੜਣ ਲਈ enter ਦੀ ਵਰਤੋਂ ਕਰੋ । ਇੱਕ ਫਲਨ ਹਰ ਲਾਇਨ ਵਿਚ।
- ਜਿਆਦਾ ਦੇਖਣ ਲਈ ਗ੍ਰਾਫ਼ ਨੂੰ ਟਚ ਕਰਕੇ ਖਿਚੋ।
- ਜੂਮ ਕੰਟ੍ਰੋਲ ਦੇਖਣ ਲਈ ਗ੍ਰਾਫ਼ ਉੱਪਰ ਟੈਪ ਕਰੋ ।
- ਟਰੇਸਿੰਗ ਲਾਇਨ ਦਿਖਾਉਣ ਲਈ y-ਧੁਰੇ ਨੂੰ ਟਚ ਕਰਕੇ ਖਿਚੋ । ਇਸਨੂੰ ਗਾਯਬ ਕਰਨ ਲਈ y-ਧੁਰੇ ਨੂੰ ਟੈਪ ਕਰੋ।
- ਫਲਨ ਮਾਨ ਅਤੇ ਢਾਲ ਵਿਚ ਸਵਿਚ ਕਰਨ ਲਈ ਟਰੇਸਿੰਗ ਲਾਇਨ ਤੇ ਟੈਪ ਕਰੋ।
- ਫਲਨ ਦੇ ਮੂਲ ਅਤੇ ਨਾਜੁਕ ਅੰਕ ਦਿਖਾਉਣ ਲਈ ਚੈਕ ਬਾਕਸ ਦੀ ਵਰਤੋਂ ਕਰੋ।
ਸਾਰਣੀ
- ਸਾਰਣੀ ਗ੍ਰਾਫ਼ ਦੇ ਨਾਲ ਵਿਅੰਜਨਾਂ ਨੂੰ ਸਾਂਝਾ ਕਰਦੀ ਹੈ ।
- ਜਿਆਦਾ ਫਲਨ ਜੋੜਣ ਲਈ enter ਦੀ ਵਰਤੋਂ ਕਰੋ । ਇੱਕ ਫਲਨ ਹਰ ਲਾਇਨ ਵਿਚ।
- ਜਿਆਦਾ ਦੇਖਣ ਲਈ ਸਾਰਣੀ ਨੂੰ ਟਚ ਕਰੋ ਅਤੇ ਖਿਚੋ।
- ਜੂਮ ਕੰਟ੍ਰੋਲ ਦੇਖਣ ਲਈ ਸਾਰਣੀ ਉੱਪਰ ਟੈਪ ਕਰੋ । x ਲਈ ਸਟੇਪ ਬਦਲ ਗਿਆ ਹੈ।
- ਨਤੀਜਾ ਸ਼ੁਧਤਾ ਅਤੇ ਕਾਲਮ ਦੀ ਚੌੜਾਈ ਬਦਲਣ ਲਈ ਖੜੀਆਂ ਲਾਇਨਾਂ ਨੂੰ ਟਚ ਕਰਕੇ ਖਿਚੋ।